|
Les poèmes de Nanak Dev - Nanak Dev’s poems
Sri Raag page 1 - Sri Raag page 2 - Sri Raag page 3 - Sri Raag page 4 - Sri Raag page 5
| ਸਿਰੀਰਾਗੁ |
Sri Raag |
ਸਿਰੀਰਾਗੁ ਮਹਲਾ 1 ॥
ਸਤਿਗੁਰੁ ਪੂਰਾ ਜੇ ਮਿਲੈ ਪਾਈਐ ਰਤਨੁ ਬੀਚਾਰੁ ॥ ਮਨੁ ਦੀਜੈ ਗੁਰ ਆਪਣੇ ਪਾਈਐ
ਸਰਬ ਪਿਆਰੁ ॥ ਮੁਕਤਿ ਪਦਾਰਥੁ ਪਾਈਐ ਅਵਗਣ ਮੇਟਣਹਾਰੁ ॥ 1 ॥
ਭਾਈ ਰੇ ਗੁਰ ਬਿਨੁ ਗਿਆਨੁ ਨ ਹੋਇ ॥
ਪੂਛਹੁ ਬ੍ਰਹਮੇ ਨਾਰਦੈ ਬੇਦ ਬਿਆਸੈ ਕੋਇ ॥ 1 ॥ ਰਹਾਉ ॥
ਗਿਆਨੁ ਧਿਆਨੁ ਧੁਨਿ ਜਾਣੀਐ ਅਕਥੁ ਕਹਾਵੈ
ਸੋਇ ॥ ਸਫਲਿਓ ਬਿਰਖੁ ਹਰੀਆਵਲਾ ਛਾਵ ਘਣੇਰੀ ਹੋਇ ॥ ਲਾਲ ਜਵੇਹਰ ਮਾਣਕੀ ਗੁਰ ਭੰਡਾਰੈ ਸੋਇ ॥ 2 ॥
ਗੁਰ ਭੰਡਾਰੈ ਪਾਈਐ ਨਿਰਮਲ ਨਾਮ ਪਿਆਰੁ ॥ ਸਾਚੋ ਵਖਰੁ ਸੰਚੀਐ ਪੂਰੈ ਕਰਮਿ ਅਪਾਰੁ ॥ ਸੁਖਦਾਤਾ ਦੁਖ
ਮੇਟਣੋ ਸਤਿਗੁਰੁ ਅਸੁਰ ਸੰਘਾਰੁ ॥ 3 ॥
ਭਵਜਲੁ ਬਿਖਮੁ ਡਰਾਵਣੋ ਨਾ ਕੰਧੀ ਨਾ ਪਾਰੁ ॥ ਨਾ ਬੇੜੀ ਨਾ ਤੁਲਹੜਾ ਨਾ
ਤਿਸੁ ਵੰਝੁ ਮਲਾਰੁ ॥ ਸਤਿਗੁਰੁ ਭੈ ਕਾ ਬੋਹਿਥਾ ਨਦਰੀ ਪਾਰਿ ਉਤਾਰੁ ॥ 4 ॥
ਇਕੁ ਤਿਲੁ ਪਿਆਰਾ ਵਿਸਰੈ ਦੁਖੁ ਲਾਗੈ
ਸੁਖੁ ਜਾਇ ॥ ਜਿਹਵਾ ਜਲਉ ਜਲਾਵਣੀ ਨਾਮੁ ਨ ਜਪੈ ਰਸਾਇ ॥ ਘਟੁ ਬਿਨਸੈ ਦੁਖੁ ਅਗਲੋ ਜਮੁ ਪਕੜੈ ਪਛੁਤਾਇ
॥ 5 ॥
ਮੇਰੀ ਮੇਰੀ ਕਰਿ ਗਏ ਤਨੁ ਧਨੁ ਕਲਤੁ ਨ ਸਾਥਿ ॥ ਬਿਨੁ ਨਾਵੈ ਧਨੁ ਬਾਦਿ ਹੈ ਭੂਲੋ ਮਾਰਗਿ ਆਥਿ ॥ ਸਾਚਉ
ਸਾਹਿਬੁ ਸੇਵੀਐ ਗੁਰਮੁਖਿ ਅਕਥੋ ਕਾਥਿ ॥ 6 ॥
ਆਵੈ ਜਾਇ ਭਵਾਈਐ ਪਇਐ ਕਿਰਤਿ ਕਮਾਇ ॥ ਪੂਰਬਿ
ਲਿਖਿਆ ਕਿਉ ਮੇਟੀਐ ਲਿਖਿਆ ਲੇਖੁ ਰਜਾਇ ॥ ਬਿਨੁ ਹਰਿ ਨਾਮ ਨ ਛੁਟੀਐ ਗੁਰਮਤਿ ਮਿਲੈ ਮਿਲਾਇ ॥ 7 ॥
ਤਿਸੁ ਬਿਨੁ ਮੇਰਾ ਕੋ ਨਹੀ ਜਿਸ ਕਾ ਜੀਉ ਪਰਾਨੁ ॥ ਹਉਮੈ ਮਮਤਾ ਜਲਿ ਬਲਉ ਲੋਭੁ ਜਲਉ ਅਭਿਮਾਨੁ ॥
ਨਾਨਕ ਸਬਦੁ ਵੀਚਾਰੀਐ ਪਾਈਐ ਗੁਣੀ ਨਿਧਾਨੁ ॥ 8 ॥ 10 ॥
|
Sri Raag, 1er Guru (Adi Granth, p. 59)
On obtient le joyau de l’essence du principe central par rencontrant le parfait Guru Eternel.
Offrons le mental à notre Guru et ainsi nous acquérons l’amour de l’Omniprésent.
Nous gagnons le cadeau précieux de la salue qui peut rayer tous démérites. [1]
O frère, sans le Guru connaissance spirituelle (une relation profonde avec le Créateur) ne peut être atteinte.
Ne porte qui peut demander à Brahma, Narad et Vyasa auteur de védas. [1] refrain
C’est (le Guru) qui te fait savoir la connaissance devine, te fait absorber à méditation profonde et te fait prononcer l’Ineffable.
Lui est comme un arbre fruitier vert faisant un ombrage épais.
Lui (e Dieu) plein des rubis, des joyaux, et des perles (vertus) se trouve dans le trésor du Guru [2]
Du trésor de Guru on acquiert l’amour du Nom immaculé.
On ramasse la marchandise de la vérité Eternelle par la grâce parfait du Dieu insondable.
L’Eternel Guru accorde le bonheur et efface le malheur ; Il est destructeur du démon de cinq péchés. [3]
L’océan du monde est houleuse et effrayant sans le rivage ou le lieu à travers ;
Il n’y a ni un bateau, ni un radeau, ni une perche ni un batelier ;
Le Guru Eternel est le navire contre cet effroi ;
Son regard de grâce on débarque à la côte à traverse. [4]
Si j’oublie le Bien-aimé un instant angoisse m’attrape et le bonheur est écarté.
Que la langue inflammable brûle qui ne récite pas le Nom avec amour !
A la mort le corps les gens lamentent lorsqu’ils subissent la douleur intense et l’ange de mort les pince. [5]
Ils sont partis proclamant « à moi, à moi » appartient le corps, la richesse et la femme ;
Mais rien ne les accompagne.
Sans le Nom inutile est la richesse et dupé par le maya ils oublient le (vrai) chemin.
Donc, serve le Maître Eternel et poursuivant le guru loue l’ineffable. [6]
Selon leur passé les gens tournoient dans le circuit de venant et allant et pratiquent les actions.
Comment peut-on oblitérer l’assignation écrite avant la naissance par Sa volonté?
Libération (spirituelle) n’est pas possible sans le Nom du Suprême.
Et la sagesse du guru nous unie à Sa rencontre. [7]
Je n’ai personne autre que Lui à qui appartient mon âme et ma vie.
Que le moi et l’amour du monde brûle en flammes en moi, ainsi que l’avarice et l’orgueil!
O Nanak, pense au Verbe et ainsi obtient le trésor de Ses mérites. [8 – 10]
|
ਸਿਰੀ ਰਾਗੁ ਮਹਲਾ 1॥
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ ॥ ਲਹਰੀ ਨਾਲਿ ਪਛਾੜੀਐ ਭੀ ਵਿਗਸੈ ਅਸਨੇਹਿ ॥ ਜਲ ਮਹਿ ਜੀਅ ਉਪਾਇ ਕੈ ਬਿਨੁ ਜਲ ਮਰਣੁ ਤਿਨੇਹਿ ॥ 1 ॥
ਮਨ ਰੇ ਕਿਉ ਛੂਟਹਿ ਬਿਨੁ ਪਿਆਰ ॥ ਗੁਰਮੁਖਿ ਅੰਤਰਿ ਰਵਿ ਰਹਿਆ ਬਖਸੇ ਭਗਤਿ ਭੰਡਾਰ ॥ 1 ॥ ਰਹਾਉ ॥
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਮਛੁਲੀ ਨੀਰ ॥ ਜਿਉ ਅਧਿਕਉ ਤਿਉ ਸੁਖੁ ਘਣੋ ਮਨਿ ਤਨਿ ਸਾਂਤਿ ਸਰੀਰ ॥ ਬਿਨੁ ਜਲ ਘੜੀ ਨ ਜੀਵਈ ਪ੍ਰਭੁ ਜਾਣੈ ਅਭ ਪੀਰ ॥ 2 ॥
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਾਤ੍ਰਿਕ ਮੇਹ ॥ ਸਰ ਭਰਿ ਥਲ ਹਰੀਆਵਲੇ ਇਕ ਬੂੰਦ ਨ ਪਵਈ
ਕੇਹ ॥ ਕਰਮਿ ਮਿਲੈ ਸੋ ਪਾਈਐ ਕਿਰਤੁ ਪਇਆ ਸਿਰਿ ਦੇਹ ॥ 3 ॥
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ
ਜਲ ਦੁਧ ਹੋਇ ॥ ਆਵਟਣੁ ਆਪੇ ਖਵੈ ਦੁਧ ਕਉ ਖਪਣਿ ਨ ਦੇਇ ॥ ਆਪੇ ਮੇਲਿ ਵਿਛੁੰਨਿਆ ਸਚਿ ਵਡਿਆਈ
ਦੇਇ ॥ 4 ॥
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਕਵੀ ਸੂਰ ॥ ਖਿਨੁ ਪਲੁ ਨੀਦ ਨ ਸੋਵਈ ਜਾਣੈ ਦੂਰਿ
ਹਜੂਰਿ ॥ ਮਨਮੁਖਿ ਸੋਝੀ ਨਾ ਪਵੈ ਗੁਰਮੁਖਿ ਸਦਾ ਹਜੂਰਿ ॥ 5 ॥
ਮਨਮੁਖਿ ਗਣਤ ਗਣਾਵਣੀ ਕਰਤਾ ਕਰੇ ਸੁ
ਹੋਇ ॥ ਤਾ ਕੀ ਕੀਮਤਿ ਨਾ ਪਵੈ ਜੇ ਲੋਚੈ ਸਭੁ ਕੋਇ ॥ ਗੁਰਮਤਿ ਹੋਇ ਤ ਪਾਈਐ ਸਚਿ ਮਿਲੈ ਸੁਖੁ ਹੋਇ ॥ 6 ॥
ਸਚਾ ਨੇਹੁ ਨ ਤੁਟਈ ਜੇ ਸਤਿਗੁਰੁ ਭੇਟੈ ਸੋਇ ॥ ਗਿਆਨ ਪਦਾਰਥੁ ਪਾਈਐ ਤ੍ਰਿਭਵਣ ਸੋਝੀ ਹੋਇ ॥ ਨਿਰਮਲੁ
ਨਾਮੁ ਨ ਵੀਸਰੈ ਜੇ ਗੁਣ ਕਾ ਗਾਹਕੁ ਹੋਇ ॥ 7 ॥
ਖੇਲਿ ਗਏ ਸੇ ਪੰਖਣੂੰ ਜੋ ਚੁਗਦੇ ਸਰ ਤਲਿ ॥ ਘੜੀ ਕਿ ਮੁਹਤਿ
ਕਿ ਚਲਣਾ ਖੇਲਣੁ ਅਜੁ ਕਿ ਕਲਿ ॥ ਜਿਸੁ ਤੂੰ ਮੇਲਹਿ ਸੋ ਮਿਲੈ ਜਾਇ ਸਚਾ ਪਿੜੁ ਮਲਿ ॥ 8 ॥
ਬਿਨੁ ਗੁਰ ਪ੍ਰੀਤਿ
ਨ ਊਪਜੈ ਹਉਮੈ ਮੈਲੁ ਨ ਜਾਇ ॥ ਸੋਹੰ ਆਪੁ ਪਛਾਣੀਐ ਸਬਦਿ ਭੇਦਿ ਪਤੀਆਇ ॥ ਗੁਰਮੁਖਿ ਆਪੁ ਪਛਾਣੀਐ
ਅਵਰ ਕਿ ਕਰੇ ਕਰਾਇ ॥ 9 ॥
ਮਿਲਿਆ ਕਾ ਕਿਆ ਮੇਲੀਐ ਸਬਦਿ ਮਿਲੇ ਪਤੀਆਇ ॥ ਮਨਮੁਖਿ ਸੋਝੀ ਨਾ ਪਵੈ
ਵੀਛੁੜਿ ਚੋਟਾ ਖਾਇ ॥ ਨਾਨਕ ਦਰੁ ਘਰੁ ਏਕੁ ਹੈ ਅਵਰੁ ਨ ਦੂਜੀ ਜਾਇ ॥ 10 ॥ 11 ॥
|
Sri Raag, 1er Guru (Adi Granth, p. 59)
O mon mental ! Aime Le Suprême telle que le lotus aime l’eau.
Bien que secouée par les vagues la fleur s’épanouie avec tant d’amour.
La vie était crée dans l’eau et sans l’eau la mort l’attend [1]
O mental ! Comment peux-tu être épargné sans l’amour ?
Dieu s’repand à l’intérieur de ceux qui soumettent au Guru,
Et Il les accorde le trésor de la dévotion.[1] Refrain
O mon mental ! Aime Le Suprême telle que le poisson aime l’eau.
Le plus de l’eau le plus le bonheur soulageant son esprit et son corps physique.
Sans l’eau il ne peut pas vivre un instant, seul le Tout-Puissant connaît sa douleur interne. [2]
O mon mental ! Aime Le Suprême telle que le chatrik* aime la pluie.
Quoi servent les étangs pleins et la verdure terrestre si la goutte ne tombe (pas dans sa bouche) .
Avec la grâce de Dieu il va l’avoir, autrement son mental et son corps vont subir la loi de ses actions passées. [3]
O mon mental ! Aime Le Suprême telle que l’eau aime le lait.
Elle se subit le bouillonnement mais ne permet pas que le lait soit consumé.
Ainsi Il seul réuni en l’Eternel ceux qui sont séparés et les accordant gloire. [4]
O mon mental ! Aime Le Suprême telle que le chakvi ** aime le soleil.
Même un petit instant elle ne ferme pas ses yeux peur de s’endormir
Souvenant que (le soleil) éloigné en fait l’entour.
Ceux qui poursuivent leur propre volonté ne peut pas comprendre
Mais ceux qui poursuivent le guru sentent Sa présence tout le temps. [5]
L’égocentrique compte énumérer ses propresmérites, mais ce que le Créateur fait ce passe.
Même si tous en veulent Sa valeur ne peut être calculée.
Par la sagesse du Guru on La trouve, et on rencontre l’Eternel goûtant le bonheur spirituel. [6]
Si on rencontre l’Eternel Guru, le lien de véritable amour ne bris jamais.
Par acquérant le don de la connaissance devine, on a l’aperçu profond des trois sphères.
Ce qui est le client de Ses mérites, il n’oubliera jamais le Nom immaculé. [7]
Sont partis les oiseaux après avoir picoté et joué au bord d’étang.
Un petit instant, on départ, parce que le jeu ne dur que un jour ou deux.
Ce qui Tu fais unir Te rencontre et il part avoir gagner dans le champ de la vérité.[8]
Sans le Guru l’amour ne se jailli pas et la saleté du moi n’écarte pas.
Lorsqu’on est empli par l’essence du Verbe on reconnaît à l’intérieur que « je suis Lui.
En poursuivant le Guru on se reconnaîtra ; il n’y a rien d’autre à faire.[9]
Pourquoi parle de réunion à ceux qui sont déjà unie (à Dieu) ?
Poursuivant le Verbe ils sont bien rassasiés.
L’égocentrique ne comprend pas qu’on est châtié en se séparant de Dieu.
Pour Nanak, il n’y a que Sa porte et Sa maison, un autre abri n’existe pas. [10 – 11]
* L’oiseau, cuculus melanoleucos, qui ne boit que les gouttes de la pluie
** L’oiseau, casarca ferruginea, sheldrake
|
ਸਿਰੀ ਰਾਗੁ ਮਹਲਾ 1॥
ਮਨਮੁਖਿ ਭੁਲੈ ਭੁਲਾਈਐ ਭੂਲੀ ਠਉਰ ਨ ਕਾਇ ॥ ਗੁਰ ਬਿਨੁ ਕੋ ਨ ਦਿਖਾਵਈ ਅੰਧੀ ਆਵੈ ਜਾਇ ॥ ਗਿਆਨ ਪਦਾਰਥੁ ਖੋਇਆ ਠਗਿਆ ਮੁਠਾ ਜਾਇ ॥ 1 ॥
ਬਾਬਾ ਮਾਇਆ ਭਰਮਿ ਭੁਲਾਇ ॥ ਭਰਮਿ ਭੁਲੀ ਡੋਹਾਗਣੀ ਨਾ ਪਿਰ ਅੰਕਿ ਸਮਾਇ ॥ 1 ॥ ਰਹਾਉ ॥
ਭੂਲੀ ਫਿਰੈ ਦਿਸੰਤਰੀ ਭੂਲੀ ਗ੍ਰਿਹੁ ਤਜਿ ਜਾਇ ॥ ਭੂਲੀ ਡੂੰਗਰਿ ਥਲਿ ਚੜੈ ਭਰਮੈ ਮਨੁ ਡੋਲਾਇ ॥ ਧੁਰਹੁ ਵਿਛੁੰਨੀ ਕਿਉ ਮਿਲੈ ਗਰਬਿ ਮੁਠੀ ਬਿਲਲਾਇ ॥ 2 ॥
ਵਿਛੁੜਿਆ ਗੁਰੁ ਮੇਲਸੀ ਹਰਿ ਰਸਿ ਨਾਮ ਪਿਆਰਿ ॥ ਸਾਚਿ ਸਹਜਿ ਸੋਭਾ ਘਣੀ ਹਰਿ ਗੁਣ ਨਾਮ ਅਧਾਰਿ ॥ ਜਿਉ ਭਾਵੈ ਤਿਉ ਰਖੁ ਤੂੰ ਮੈ ਤੁਝ ਬਿਨੁ ਕਵਨੁ ਭਤਾਰੁ ॥ 3 ॥
ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ ॥ ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ ॥ ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ ॥ 4 ॥
ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ ॥ ਸਾ ਧਨ ਆਪੁ ਗਵਾਇਆ ਗੁਰ ਕੈ ਸਬਦਿ ਸੀਗਾਰੁ ॥ ਘਰ ਹੀ ਸੋ ਪਿਰੁ ਪਾਇਆ ਗੁਰ ਕੈ ਹੇਤਿ ਅਪਾਰੁ ॥ 5 ॥
ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ ॥ ਗੁਰ ਕਾ ਸਬਦੁ ਮਨਿ ਵਸਿਆ ਹਉਮੈ ਵਿਚਹੁ ਖੋਇ ॥ ਨਾਮੁ ਪਦਾਰਥੁ ਪਾਇਆ ਲਾਭੁ ਸਦਾ ਮਨਿ ਹੋਇ ॥ 6 ॥
ਕਰਮਿ ਮਿਲੈ ਤਾ ਪਾਈਐ ਆਪਿ ਨ ਲਇਆ ਜਾਇ ॥ ਗੁਰ ਕੀ ਚਰਣੀ ਲਗਿ ਰਹੁ ਵਿਚਹੁ ਆਪੁ ਗਵਾਇ ॥ ਸਚੇ ਸੇਤੀ ਰਤਿਆ ਸਚੋ ਪਲੈ ਪਾਇ ॥ 7 ॥
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥ ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ ॥ ਨਾਨਕ ਸਾਚੁ ਨ ਵੀਸਰੈ ਮੇਲੇ ਸਬਦੁ ਅਪਾਰੁ ॥ 8 ॥ 12 ॥
|
Sri Raag, 1er Guru (Adi Granth, p. 60)
Elle (être humain) qui suive sa propre volonté se perde et s'égare et la perdue ne trouve aucun repos.
Sans le Guru personne ne peut la guider ; l’aveugle (spirituellement) s’en vient et va.
Celui qui perd la connaissance devine part fraudé et dupé. [1]
O frère, la Maya* nous induit en erreur.
L'épouse infortunée trompée en méprise ne peut être accueillir dans l’étreinte de Epoux. [1] Refrain
Perdue, elle se déplace dans les pays étranges. Trompée, elle a quitté son foyer.
Ratant le chemin elle erre dans les montagnes ou s’installe sur une digue, son mental vacille.
Comment peut-elle, ainsi séparée du début, rencontrer son Seigneur ? Délirée par l’orgueil elle lamente. [2]
Par l’élixir du Suprême et par l’amour du Nom le Guru réuni ceux qui sont séparés.
Par le soutien du Nom de Seigneur on obtient l’état d'équilibre Eternel et la gloire extraordinaire.
Accepte-moi selon ton bon désir; je n’ai pas d’autre Epoux que Toi. [3]
On erre bien qu’on acquit éducation en lisant beaucoup, on est orgueilleux portant des habits religieux.
A quoi servent les baignades au lieu de pèlerinage quant le mental est pollué par vanité ?
Autre que le Guru qui peut éclairer le mental, le roi et le sultan ( du corps) ? [4]
Soumettant au Guru pense à la réalité et ainsi obtient la richesse de l'amour.
S'embellit avec le Verbe du Guru elle s'abandonne tout entière.
Par son amour infini pour le Guru, elle découvre son Epoux dans sa propre demeure. [5]
Le service et le travail au Guru apportent la pureté et la paix au mental.
Lorsque le sermon du Guru habite le mental, le moi s'enfuit d’intérieure.
Nous recevons la richesse du Nom, dont le mental est le bénéficiaire pour toujours. [6]
Si la grâce est avec nous, alors nous Le trouvons; nous-mêmes, nous ne pouvons Le recevoir.
Abandonne-toi tout entier et accroche aux pieds du Guru.
Si tu t'enivres de l’Eternel, alors tu seras investi de l’Eternel. [7]
Tous sont enclins à être induits en erreur;
Seul Guru-Faiseur est infaillible.
Ce qui instruit le mental avec la sagesse du Guru acquit l’amour.
Nanak dit : Ce qui a communion avec le Verbe infini l’Eternel ne l’oublie pas. [8 – 12]
*Maya : le pouvoir de la nature qui voile la réalité.
|
ਸਿਰੀਰਾਗੁ ਮਹਲਾ 1 ॥
ਤ੍ਰਿਸਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰਿ ॥ ਧਨਿ ਜੋਬਨਿ ਜਗੁ ਠਗਿਆ ਲਬਿ ਲੋਭਿ ਅਹੰਕਾਰਿ ॥ ਮੋਹ ਠਗਉਲੀ ਹਉ ਮੁਈ ਸਾ ਵਰਤੈ ਸੰਸਾਰਿ ॥ 1 ॥
ਮੇਰੇ ਪ੍ਰੀਤਮਾ ਮੈ ਤੁਝ ਬਿਨੁ ਅਵਰੁ ਨ ਕੋਇ ॥ ਮੈ ਤੁਝ ਬਿਨੁ ਅਵਰੁ ਨ ਭਾਵਈ ਤੂੰ ਭਾਵਹਿ ਸੁਖੁ ਹੋਇ ॥ 1 ॥ ਰਹਾਉ ॥
ਨਾਮੁ ਸਾਲਾਹੀ ਰੰਗ ਸਿਉ ਗੁਰ ਕੈ ਸਬਦਿ ਸੰਤੋਖੁ ॥ ਜੋ ਦੀਸੈ ਸੋ ਚਲਸੀ ਕੂੜਾ ਮੋਹੁ ਨ ਵੇਖੁ ॥ ਵਾਟ ਵਟਾਊ ਆਇਆ ਨਿਤ ਚਲਦਾ ਸਾਥੁ ਦੇਖੁ ॥ 2 ॥
ਆਖਣਿ ਆਖਹਿ ਕੇਤੜੇ ਗੁਰ ਬਿਨੁ ਬੂਝ ਨ ਹੋਇ ॥ ਨਾਮੁ ਵਡਾਈ ਜੇ ਮਿਲੈ ਸਚਿ ਰਪੈ ਪਤਿ ਹੋਇ ॥ ਜੋ ਤੁਧੁ ਭਾਵਹਿ ਸੇ ਭਲੇ ਖੋਟਾ ਖਰਾ ਨ ਕੋਇ ॥ 3 ॥
ਗੁਰ ਸਰਣਾਈ ਛੁਟੀਐ ਮਨਮੁਖ ਖੋਟੀ ਰਾਸਿ ॥ ਅਸਟ ਧਾਤੁ ਪਾਤਿਸਾਹ ਕੀ ਘੜੀਐ ਸਬਦਿ ਵਿਗਾਸਿ ॥ ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸਿ ॥ 4 ॥
ਤੇਰੀ ਕੀਮਤਿ ਨਾ ਪਵੈ ਸਭ ਡਿਠੀ ਠੋਕਿ ਵਜਾਇ ॥ ਕਹਣੈ ਹਾਥ ਨ ਲਭਈ ਸਚਿ ਟਿਕੈ ਪਤਿ ਪਾਇ ॥ ਗੁਰਮਤਿ ਤੂੰ ਸਾਲਾਹਣਾ ਹੋਰੁ ਕੀਮਤਿ ਕਹਣੁ ਨ ਜਾਇ ॥ 5 ॥
ਜਿਤੁ ਤਨਿ ਨਾਮੁ ਨ ਭਾਵਈ ਤਿਤੁ ਤਨਿ ਹਉਮੈ ਵਾਦੁ ॥ ਗੁਰ ਬਿਨੁ ਗਿਆਨੁ ਨ ਪਾਈਐ ਬਿਖਿਆ ਦੂਜਾ ਸਾਦੁ ॥ ਬਿਨੁ ਗੁਣ ਕਾਮਿ ਨ ਆਵਈ ਮਾਇਆ ਫੀਕਾ ਸਾਦੁ ॥ 6 ॥
ਆਸਾ ਅੰਦਰਿ ਜੰਮਿਆ ਆਸਾ ਰਸ ਕਸ ਖਾਇ ॥ ਆਸਾ ਬੰਧਿ ਚਲਾਈਐ ਮੁਹੇ ਮੁਹਿ ਚੋਟਾ ਖਾਇ ॥ ਅਵਗਣਿ ਬਧਾ ਮਾਰੀਐ ਛੂਟੈ ਗੁਰਮਤਿ ਨਾਇ ॥ 7 ॥
ਸਰਬੇ ਥਾਈ ਏਕੁ ਤੂੰ ਜਿਉ ਭਾਵੈ ਤਿਉ ਰਾਖੁ ॥ ਗੁਰਮਤਿ ਸਾਚਾ ਮਨਿ ਵਸੈ ਨਾਮੁ ਭਲੋ ਪਤਿ ਸਾਖੁ ॥ ਹਉਮੈ ਰੋਗੁ ਗਵਾਈਐ ਸਬਦਿ ਸਚੈ ਸਚੁ ਭਾਖੁ ॥ 8 ॥
ਆਕਾਸੀ ਪਾਤਾਲਿ ਤੂੰ ਤ੍ਰਿਭਵਣਿ ਰਹਿਆ ਸਮਾਇ ॥ ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਇ ॥ ਨਾਨਕ ਨਾਮੁ ਨ ਵੀਸਰੈ ਜਿਉ ਭਾਵੈ ਤਿਵੈ ਰਜਾਇ ॥ 9 ॥ 13 ॥
|
Sri Raag, 1er Guru (Adi Granth, p. 61)
L’infatuation à la femme, au fils et aux parentés résulte le désir pour la Maya séduisante.
Les richesses, (l’orgueil) de la jeunesse, l'avarice et l'ego dupent le monde.[1]
Je suis dupé par l’herbe hallucinant d’attachement qui répand partout.
O mon Amour, à part Toi, je n'ai personne d'autre.
A part Toi je n’aime personne, et en T'aimant, je goûte au bonheur (spirituel) [1] Refrain
(O mon mental), loue le Nom avec amour et par le Verbe du Guru saisit le contentement.
Tout ce qui est visible est destine à disparaître;
Ne regarde pas le spectacle éphémère.
Tu es venue comme un voyageur en marche;
Vois-tu donc que chaque jour expirent des membres de ta compagnie. [2]
Innombrable divulgue des avis, mais sans le Guru on ne peut rien comprendre.
Si on reçoive la gloire du Nom et s'imbibe de l’Eternel on obtient le respect.
O Seigneur, tous ceux qui Tu aime sont dignes;
Autrement, en soit-on ne peut être contrefit ou vrai. [3]
En prenant l’abri du Guru on est libéré et ceux qui poursuivent leur propre volonté ne possèdent que de la fausse fortune.
Au Roi appartiennent les huit métaux (a la base de la création) ; chaque corps (humain) éclatera s’il est forgé en Verbe.
L’Examinateur lui-même les soumet à l'épreuve et dépose les vrais dans Son trésor. [4]
Il n'est pas possible d'évaluer Ta valeur, j'ai exploré et j’ai essaye par tous les moyens.
Je ne peux pas trouver Ta profondeur avec des élocutions.
On obtient l'honneur en demeurant accorde à l’Eternel.
La sagesse du Guru me permet de Lui rendre hommage;
D'aucune autre manière je ne puis estimer mon Seigneur. [5]
Les tumultes de l'ego ravagent le corps qui n’aime pas le Nom.
Sans le Guru on ne peut pas acquit la savoir, tout autre que tu aimes est une illusion empoisonnée.
Sans les virtus spirituel rien ne va, même le goût de maya devient fade. [6]
Né en désir on mange de mets aigre-douces en désir ;
Attrapé par le désir il continue à vivre cogné continuellement sur le visage.
Prisonnier d’errements il peut se libérer par poursuivant la sagesse de Guru et acquérant le Nom. [7]
Tu seul es partout ; Sauve-moi comme T’accommodes.
Poursuivant la sagesse de Guru, notre mental est imprégné de l’Eternel.
A tenir compagnie au Nom est le meilleur honore.
Méditant sur le Nom Eternel on efface la maladie de le moi. [8]
(O Seigneur), Tu règne les cieux, les enfers et les trois univers.
Tu es la méditation et l’amour et Toi nous rejointe dans Ton union.
Sa volonté est à son gré, mais O Nanak, n’oublie pas le Nom. [9 – 13] |
ਸਿਰੀ ਰਾਗੁ ਮਹਲਾ 1 ॥
ਰਾਮ ਨਾਮਿ ਮਨੁ ਬੇਧਿਆ ਅਵਰੁ ਕਿ ਕਰੀ ਵੀਚਾਰੁ ॥ ਸਬਦ ਸੁਰਤਿ ਸੁਖੁ ਊਪਜੈ ਪ੍ਰਭ ਰਾਤਉ ਸੁਖ ਸਾਰੁ ॥ ਜਿਉ
ਭਾਵੈ ਤਿਉ ਰਾਖੁ ਤੂੰ ਮੈ ਹਰਿ ਨਾਮੁ ਅਧਾਰੁ ॥ 1 ॥
ਮਨ ਰੇ ਸਾਚੀ ਖਸਮ ਰਜਾਇ ॥ ਜਿਨਿ ਤਨੁ ਮਨੁ ਸਾਜਿ ਸੀਗਾਰਿਆ
ਤਿਸੁ ਸੇਤੀ ਲਿਵ ਲਾਇ ॥ 1 ॥ ਰਹਾਉ ॥
ਤਨੁ ਬੈਸੰਤਰਿ ਹੋਮੀਐ ਇਕ ਰਤੀ ਤੋਲਿ ਕਟਾਇ ॥ ਤਨੁ ਮਨੁ ਸਮਧਾ
ਜੇ ਕਰੀ ਅਨਦਿਨੁ ਅਗਨਿ ਜਲਾਇ ॥ ਹਰਿ ਨਾਮੈ ਤੁਲਿ ਨ ਪੁਜਈ ਜੇ ਲਖ ਕੋਟੀ ਕਰਮ ਕਮਾਇ ॥ 2 ॥
ਅਰਧ
ਸਰੀਰੁ ਕਟਾਈਐ ਸਿਰਿ ਕਰਵਤੁ ਧਰਾਇ ॥ ਤਨੁ ਹੈਮੰਚਲਿ ਗਾਲੀਐ ਭੀ ਮਨ ਤੇ ਰੋਗੁ ਨ ਜਾਇ ॥ ਹਰਿ ਨਾਮੈ
ਤੁਲਿ ਨ ਪੁਜਈ ਸਭ ਡਿਠੀ ਠੋਕਿ ਵਜਾਇ ॥ 3 ॥
ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ ॥ ਭੂਮਿ ਦਾਨੁ
ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ ॥ ਰਾਮ ਨਾਮਿ ਮਨੁ ਬੇਧਿਆ ਗੁਰਿ ਦੀਆ ਸਚੁ ਦਾਨੁ ॥ 4 ॥
ਮਨਹਠ
ਬੁਧੀ ਕੇਤੀਆ ਕੇਤੇ ਬੇਦ ਬੀਚਾਰ ॥ ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ ॥ ਸਚਹੁ ਓਰੈ ਸਭੁ ਕੋ ਉਪਰਿ ਸਚੁ
ਆਚਾਰੁ ॥ 5 ॥
ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ ॥ ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ ॥
ਕਰਮਿ ਮਿਲੈ ਸਚੁ ਪਾਈਐ ਧੁਰਿ ਬਖਸ ਨ ਮੇਟੈ ਕੋਇ ॥ 6 ॥
ਸਾਧੁ ਮਿਲੈ ਸਾਧੂ ਜਨੈ ਸੰਤੋਖੁ ਵਸੈ ਗੁਰ ਭਾਇ ॥
ਅਕਥ ਕਥਾ ਵੀਚਾਰੀਐ ਜੇ ਸਤਿਗੁਰ ਮਾਹਿ ਸਮਾਇ ॥ ਪੀ ਅੰਮ੍ਰਿਤੁ ਸੰਤੋਖਿਆ ਦਰਗਹਿ ਪੈਧਾ ਜਾਇ ॥ 7 ॥
ਘਟਿ
ਘਟਿ ਵਾਜੈ ਕਿੰਗੁਰੀ ਅਨਦਿਨੁ ਸਬਦਿ ਸੁਭਾਇ ॥ ਵਿਰਲੇ ਕਉ ਸੋਝੀ ਪਈ ਗੁਰਮੁਖਿ ਮਨੁ ਸਮਝਾਇ ॥ ਨਾਨਕ
ਨਾਮੁ ਨ ਵੀਸਰੈ ਛੂਟੈ ਸਬਦੁ ਕਮਾਇ ॥ 8 ॥ 14 ॥
|
Sri Raag, 1er Guru (Adi Granth, p. 62)
Si le mental a été percé par le Nom d’Omniprésent, que me reste-t-il d’autre à dire?
Le Verbe dans la conscience révèle le bonheur spirituel et en imbibant à Tout-Puissant on goûte la joie sublime.
(O Seigneur), protège-moi à ta volonté car mon seul soutiens réside en Nom Suprême.[1]
0 mon mental, abandonnant à la volonté d’Epoux est le chemin juste.
Demeure attache à Celui qui a crée et orné ce corps et ce mental. [1] Refrain.
Si je coupe mon corps en petits morceaux de minuscule poids et les offrent au feu sacré ;
Si mon corps et le mental soit du bois de chauffage, et chaque jour et chaque nuit, allume-le ;
Et si j’exécutais des milliers et des myriades d’actions pareilles rituels rien ne peut égaler le Nom du Suprême. [2]
Mettant la scie sur la tête si I'on coupait le corps en deux ou encore que l’on congelait le corps dans la neige de l’Himalaya, tout cela ne mettrait pas un terme à la maladie dont souffre le mental.
J'ai observé et bien vérifié, rien ne peut égaler le Nom du Suprême. [3]
Si je fais l’aumône des forteresses d'or, distribue en charité beaucoup détalons rapides et de bons éléphants, et encore des domaines et d'innombrables vaches, l'ego et l’orgueil persistent à l’intérieur.
Celui à qui le Guru accorde le don de la vérité le Nom d’Omniprésente perce son mental. [4]
Nombreux sont des gens persévérants et habiles qui interprètent les Védas.
Nombreux son des embrouillements d’âme.
L’avis de Guru nous guide à la porte de la libération.
Tout est inférieur de la vérité éternelle mais la plus haute est la conduite véritable. [5]
A vos yeux, regarde chacun étant haut et personne n’étant inférieur; tous les vases ont été tournes par le Potier unique donc la lumière se répand dans les trois mondes.
C'est par Sa grâce que l’on obtient la vérité Eternelle, et personne ne peut effacer ce cadeau de l’éternité.
Lorsqu'un saint se trouve en compagnie d’autres, le bénédicité du Guru installe le contentement.
Celui qui s'unit au Guru véritable, s'accorde par-la à élucider l'ineffable (Vérité) ;
En buvant le Nectar il teint la félicité et il entre à Sa cour portant la robe de l'honneur. [7]
Par le Verbe s’immergeant dans Sa nature jour et nuit, en chaque cœur résonne la musique de la flûte (du Seigneur) ;
Rares sont ceux qui le comprennent et il amende son mental en tenant comptes d’avis du Guru.
O Nanak, il n'oublie pas le Nom et par pratiquant le verbe il est délivré. [8 – 14]
|
ਸਿਰੀ ਰਾਗੁ ਮਹਲਾ 1॥
ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ ॥ ਕਰਿ ਮਨ ਖੁਸੀ ਉਸਾਰਿਆ ਦੂਜੈ ਹੇਤਿ ਪਿਆਰਿ ॥ ਅੰਦਰੁ ਖਾਲੀ ਪ੍ਰੇਮ ਬਿਨੁ ਢਹਿ ਢੇਰੀ ਤਨੁ ਛਾਰੁ ॥ 1 ॥
ਭਾਈ ਰੇ ਤਨੁ ਧਨੁ ਸਾਥਿ ਨ ਹੋਇ ॥ ਰਾਮ ਨਾਮੁ ਧਨੁ ਨਿਰਮਲੋ ਗੁਰੁ ਦਾਤਿ ਕਰੇ ਪ੍ਰਭੁ ਸੋਇ ॥ 1 ॥ ਰਹਾਉ ॥
ਰਾਮ ਨਾਮੁ ਧਨੁ ਨਿਰਮਲੋ ਜੇ ਦੇਵੈ ਦੇਵਣਹਾਰੁ ॥ ਆਗੈ ਪੂਛ ਨ ਹੋਵਈ ਜਿਸੁ ਬੇਲੀ ਗੁਰੁ ਕਰਤਾਰੁ ॥ ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ ॥ 2 ॥
ਮਨਮੁਖੁ ਜਾਣੈ ਆਪਣੇ ਧੀਆ ਪੂਤ ਸੰਜੋਗੁ ॥ ਨਾਰੀ ਦੇਖਿ ਵਿਗਾਸੀਅਹਿ ਨਾਲੇ ਹਰਖੁ ਸੁ ਸੋਗੁ ॥ ਗੁਰਮੁਖਿ ਸਬਦਿ ਰੰਗਾਵਲੇ ਅਹਿਨਿਸਿ ਹਰਿ ਰਸੁ ਭੋਗੁ ॥ 3 ॥
ਚਿਤੁ ਚਲੈ ਵਿਤੁ ਜਾਵਣੋ ਸਾਕਤ ਡੋਲਿ ਡੋਲਾਇ ॥ ਬਾਹਰਿ ਢੂੰਢਿ ਵਿਗੁਚੀਐ ਘਰ ਮਹਿ ਵਸਤੁ ਸੁਥਾਇ ॥ ਮਨਮੁਖਿ ਹਉਮੈ ਕਰਿ ਮੁਸੀ ਗੁਰਮੁਖਿ ਪਲੈ ਪਾਇ ॥ 4 ॥
ਸਾਕਤ ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ ॥ ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ ॥ ਪਵਣੈ ਕੈ ਵਸਿ ਦੇਹੁਰੀ ਮਸਤਕਿ ਸਚੁ ਨੀਸਾਣੁ ॥ 5 ॥
ਬਹੁਤਾ ਜੀਵਣੁ ਮੰਗੀਐ ਮੁਆ ਨ ਲੋੜੈ ਕੋਇ ॥ ਸੁਖ ਜੀਵਣੁ ਤਿਸੁ ਆਖੀਐ ਜਿਸੁ ਗੁਰਮੁਖਿ ਵਸਿਆ ਸੋਇ ॥ ਨਾਮ ਵਿਹੂਣੇ ਕਿਆ ਗਣੀ ਜਿਸੁ ਹਰਿ ਗੁਰ ਦਰਸੁ ਨ ਹੋਇ ॥ 6 ॥
ਜਿਉ ਸੁਪਨੈ ਨਿਸਿ ਭੁਲੀਐ ਜਬ ਲਗਿ ਨਿਦ੍ਰਾ ਹੋਇ ॥ ਇਉ ਸਰਪਨਿ ਕੈ ਵਸਿ ਜੀਅੜਾ ਅੰਤਰਿ ਹਉਮੈ ਦੋਇ ॥ ਗੁਰਮਤਿ ਹੋਇ ਵੀਚਾਰੀਐ ਸੁਪਨਾ ਇਹੁ ਜਗੁ ਲੋਇ ॥ 7 ॥
ਅਗਨਿ ਮਰੈ ਜਲੁ ਪਾਈਐ ਜਿਉ ਬਾਰਿਕ ਦੂਧੈ ਮਾਇ ॥ ਬਿਨੁ ਜਲ ਕਮਲ ਸੁ ਨਾ ਥੀਐ ਬਿਨੁ ਜਲ ਮੀਨੁ ਮਰਾਇ ॥ ਨਾਨਕ ਗੁਰਮੁਖਿ ਹਰਿ ਰਸਿ ਮਿਲੈ ਜੀਵਾ ਹਰਿ ਗੁਣ ਗਾਇ ॥ 8 ॥ 15 ॥
|
Sri Raag, 1er Guru (Adi Granth, p. 62)
On voit des palais peints avec goût et ses belles portes blanches.
Ils étaient bâtis avec beaucoup de joie, mais tout ceci n'est que le reflet de ton amour pour maya.
Sans amour l’intérieur est vide et le corps est pulvérisé et réduit en tas de poussière.[1]
O frère, le corps et les richesses ne t'accompagneront pas (après la mort).
Le Nom Omniprésente est la richesse immaculée. Le Guru fait ce don appuyé par le Tout-Puissant. [1] Refrain.
Le Nom, tout-répandant, est la richesse immaculée. C’est le Donateur seul qui l’accorde.
Ceux qui ont Guru-Créateur comme ami ne seront pas interpellés dans l'au-delà.
S’Il nous délivre, alors nous sommes réellement libres car c’est Lui qui accorde le pardon. [2]
L'égoïste croit que ses filles, ses fils et sa parente lui appartiennent.
II s'anime à la vue de sa femme. Il se réjouit et s’attriste triste également.
Ceux qui poursuivent le chemin du Guru et du Verbe sont ravis dans l'extase et, jour et nuit, jouissent d’élixir du Nom. [3]
Lorsque nos richesses disparaissent, l'adorateur de maya chancelle et son mental se trouble.
On s'acharne à chercher (le bonheur) à l'extérieur alors que les marchandises (les richesses du Nom) repose à l'intérieur de votre demeure sacrée (l’âme).
Trompé par l'ego les égoïstes les perdent et les disciples du Guru les accueillent. [4]
Toi, l’adorateur du maya sans vertus, connais ta propre valeur.
Ce corps qui est fait du sang de la semence sera expédié au feu (de la crémation).
Selon la vrai empreint de destin (écrite) sur le front, le corps est assujetti aux haleines (au nombre déjà fixé) [5]
Tous cherchent à vivre le plus longtemps possible et personne n'e veut pas mourir.
Sûrement, une vie heureuse n'est vécue que par celui donc, en soumettant au Guru, le cœur est logé par Lui.
Comment peut-on respecter celui dépourvu du Nom, et qui n’a pas eu la vu du Guru ni du Créateur? [6]
De même qu'en rêvant pendant la nuit on se trompe(de la réalité), et cela aussi longtemps qu’on dort ; de la même façon la vie affaiblie est dupée par le serpent de maya jusqu’à le moi et la dualité demeurent à l’intérieur.
C'est en poursuivant la sagesse du Guru qu’on réalise que cette terre et ce monde ne sont rien d'autre qu'un rêve. [7]
Le feu est éteint avec l'eau, comme l'enfant est assouvi avec le lait de la mère;
Sans l’eau, le lotus ne peut fleurir et le poisson péri.
A la même pensée, Nanak demande : Poursuivant le Guru puis-je avoir l’élixir du Seigneur et vivre en chantant Ses louanges. [8 – 15]
|
ਸਿਰੀਰਾਗੁ ਮਹਲਾ 1 ॥
ਡੂੰਗਰੁ ਦੇਖਿ ਡਰਾਵਣੋ ਪੇਈਅੜੈ ਡਰੀਆਸੁ ॥ ਊਚਉ ਪਰਬਤੁ ਗਾਖੜੋ ਨਾ ਪਉੜੀ ਤਿਤੁ ਤਾਸੁ ॥ ਗੁਰਮੁਖਿ ਅੰਤਰਿ ਜਾਣਿਆ ਗੁਰਿ ਮੇਲੀ ਤਰੀਆਸੁ ॥ 1 ॥
ਭਾਈ ਰੇ ਭਵਜਲੁ ਬਿਖਮੁ ਡਰਾਂਉ ॥ ਪੂਰਾ ਸਤਿਗੁਰੁ ਰਸਿ ਮਿਲੈ ਗੁਰੁ ਤਾਰੇ ਹਰਿ ਨਾਉ ॥ 1 ॥ ਰਹਾਉ ॥
ਚਲਾ ਚਲਾ ਜੇ ਕਰੀ ਜਾਣਾ ਚਲਣਹਾਰੁ ॥ ਜੋ ਆਇਆ ਸੋ ਚਲਸੀ ਅਮਰੁ ਸੁ ਗੁਰੁ ਕਰਤਾਰੁ ॥ ਭੀ ਸਚਾ ਸਾਲਾਹਣਾ ਸਚੈ ਥਾਨਿ ਪਿਆਰੁ ॥ 2 ॥
ਦਰ ਘਰ ਮਹਲਾ ਸੋਹਣੇ ਪਕੇ ਕੋਟ ਹਜਾਰ ॥ ਹਸਤੀ ਘੋੜੇ ਪਾਖਰੇ ਲਸਕਰ ਲਖ ਅਪਾਰ ॥ ਕਿਸ ਹੀ ਨਾਲਿ ਨ ਚਲਿਆ ਖਪਿ ਖਪਿ ਮੁਏ ਅਸਾਰ ॥ 3 ॥
ਸੁਇਨਾ ਰੁਪਾ ਸੰਚੀਐ ਮਾਲੁ ਜਾਲੁ ਜੰਜਾਲੁ ॥ ਸਭ ਜਗ ਮਹਿ ਦੋਹੀ ਫੇਰੀਐ ਬਿਨੁ ਨਾਵੈ ਸਿਰਿ ਕਾਲੁ ॥ ਪਿੰਡੁ ਪੜੈ ਜੀਉ ਖੇਲਸੀ ਬਦਫੈਲੀ ਕਿਆ ਹਾਲੁ ॥ 4 ॥
ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ ॥ ਚੋਆ ਚੰਦਨੁ ਲਾਈਐ ਕਾਪੜੁ ਰੂਪੁ ਸੀਗਾਰੁ ॥ ਖੇਹੂ ਖੇਹ ਰਲਾਈਐ ਛੋਡਿ ਚਲੈ ਘਰ ਬਾਰੁ ॥ 5 ॥
ਮਹਰ ਮਲੂਕ ਕਹਾਈਐ ਰਾਜਾ ਰਾਉ ਕਿ ਖਾਨੁ ॥ ਚਉਧਰੀ ਰਾਉ ਸਦਾਈਐ ਜਲਿ ਬਲੀਐ ਅਭਿਮਾਨ ॥ ਮਨਮੁਖਿ ਨਾਮੁ ਵਿਸਾਰਿਆ ਜਿਉ ਡਵਿ ਦਧਾ ਕਾਨੁ ॥ 6 ॥
ਹਉਮੈ ਕਰਿ ਕਰਿ ਜਾਇਸੀ ਜੋ ਆਇਆ ਜਗ ਮਾਹਿ ॥ ਸਭੁ ਜਗੁ ਕਾਜਲ ਕੋਠੜੀ ਤਨੁ ਮਨੁ ਦੇਹ ਸੁਆਹਿ ॥ ਗੁਰਿ ਰਾਖੇ ਸੇ ਨਿਰਮਲੇ ਸਬਦਿ ਨਿਵਾਰੀ ਭਾਹਿ ॥ 7 ॥
ਨਾਨਕ ਤਰੀਐ ਸਚਿ ਨਾਮਿ ਸਿਰਿ ਸਾਹਾ ਪਾਤਿਸਾਹੁ ॥ ਮੈ ਹਰਿ ਨਾਮੁ ਨ ਵੀਸਰੈ ਹਰਿ ਨਾਮੁ ਰਤਨੁ ਵੇਸਾਹੁ ॥ ਮਨਮੁਖ ਭਉਜਲਿ ਪਚਿ ਮੁਏ ਗੁਰਮੁਖਿ ਤਰੇ ਅਥਾਹੁ ॥ 8 ॥ 16 ॥
|
Sri Raag, 1er Guru (Adi Granth, p. 63)
A la vu de la montagne (spirituelle)la crainte me saisit ; et la maison de mon père (le monde) m’a fait peur.
Très torturé est cette haute montagne mais j’en n’ai aucun escalier qui peut me conduit au sommet.
En soumettant au Guru j'ai découvert (la montagne) dans mon propre intérieur et en rejoignant le Guru j’ai réussi à traverser. [1]
O frère, Cette épouvantable mer (de l’existence) est effrayante et ardue (à traverser) ;
Si je rencontre le vrai Guru, dans Sa béatitude, II m'aidera à traverser en m'accordant le Nom du Seigneur. [1] Refrain.
Il ne te sert rien si tu dis que tu va partir sachant que mort est inévitable.
Celui qui est venu devra s'en aller; seul Guru-Créateur est immortel.
Donc, amorçant l’amour en sainte-société, glorifie l’Eternel. [2]
Les maisons et palais avec portes d’entrées merveilleuses ; les mille forteresses bâties avec solidité ; les éléphants, chevaux, selles, et les cavaliers se comptent par millions,
Rien de tout ceci n’accompagnera personne. Les insensé meurent égarés. [3]
Si nous amassons de l'or et de 1 'argent, cette richesse devient un filet étranglant.
Même si au son du tambour notre autorité soit établie dans le monde entier, sans le Nom la mort suspend sur notre tête.
Lorsque le corps tombe, le jeu de la vie s'achève, quel traitement recevra un ignoble ? [4]
Le père est réjoui en voyant son fils, et sa femme au lit d’accueille;
Nous parfumons-nous avec de l'essence de rose et de santal, et nous nous habillons avec des vêtements finement brodes;
Mais la poussière retournera à la poussière, abandonnant le confort de son foyer. [5]
Nous pouvons avoir une renommée de chef, d’empereur, de rajah, de gouverneur, et de seigneur,
Ou encore de maire et de sahib, mais tous ces titres ne servent qu'a allumé l'ego.
En poursuivant sa propre volonté on oublie le Nom de la même façon que le feu de la jungle brûle un roseau. [6]
Celui qui vient dans ce monde part avoir cédé à le moi.
Le monde entier ressemble à une petite chambre de noir de fumée dans laquelle le corps et le mental se noircissent.
Seuls conservent l'éclat de la pureté, ceux à qui le Guru par le Verbe a éteignit leur feu (des désirs) [7]
Nanak dit : C’est à se liant au Nom Eternel du Roi des rois que l’on peut nager à traverse (l’océan de l’existence matérielle) ;
Que jamais je ne l’oublie le Nom du créateur car ce joyau est mon patrimoine !
Les égoïstes se sont noyés dans la mer effrayante, disparaissant dans l’angoisse, alors que les disciple de Guru ont pu nager à traverse (l’océan) insondable. [8 – 16]
|
ਸਿਰੀਰਾਗੁ ਮਹਲਾ 1 ਘਰੁ 2 ॥
ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲਣੈ ਕੀ ਧੋਖ ॥ ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ ॥ 1 ॥
ਦੁਨੀਆ ਕੈਸਿ ਮੁਕਾਮੇ ॥ ਕਰਿ ਸਿਦਕੁ ਕਰਣੀ ਖਰਚੁ ਬਾਧਹੁ ਲਾਗਿ ਰਹੁ ਨਾਮੇ ॥ 1 ॥ ਰਹਾਉ ॥
ਜੋਗੀ ਤ ਆਸਣੁ ਕਰਿ ਬਹੈ ਮੁਲਾ ਬਹੈ ਮੁਕਾਮਿ ॥ ਪੰਡਿਤ ਵਖਾਣਹਿ ਪੋਥੀਆ ਸਿਧ ਬਹਹਿ ਦੇਵ ਸਥਾਨਿ ॥ 2 ॥
ਸੁਰ ਸਿਧ ਗਣ ਗੰਧਰਬ ਮੁਨਿ ਜਨ ਸੇਖ ਪੀਰ ਸਲਾਰ ॥ ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ ॥ 3 ॥
ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੂਚੁ ॥ ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ ਪਹੂਚੁ ॥ 4 ॥
ਸਬਦਾਹ ਮਾਹਿ ਵਖਾਣੀਐ ਵਿਰਲਾ ਤ ਬੂਝੈ ਕੋਇ ॥ ਨਾਨਕੁ ਵਖਾਣੈ ਬੇਨਤੀ ਜਲਿ ਥਲਿ ਮਹੀਅਲਿ ਸੋਇ ॥ 5 ॥
ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ ॥ ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ ॥ 6 ॥
ਮੁਕਾਮੁ ਤਿਸ ਨੋ ਆਖੀਐ ਜਿਸੁ ਸਿਸਿ ਨ ਹੋਵੀ ਲੇਖੁ ॥ ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ ਏਕੁ ॥ 7 ॥
ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ ॥ ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ ॥ 8 ॥ 17 ॥ ਮਹਲੇ ਪਹਿਲੇ ਸਤਾਰਹ ਅਸਟਪਦੀਆ ॥
|
Sri Raag, 1er Guru, musique type 2 (Adi Granth, p. 64)
Nous assumons la maison une demeure permanente ; mais toujours tourmenté par le départ.
Considérons la demeure comme permanente si le monde était éternel. [1]
Comment peut-il ce monde être permanent?
Pratique des bonnes actions de foi, amasse le frais (pour le voyage) restant lié au Nom du Seigneur. [1] Refrain.
Le yogi s'assied en posture ;
Le mullah s’installe sur un oreiller;
Le pandit lit et commente les livres sacrés;
Le mystique (sidh) se retire dans les temples dédiés aux dieux. [2]
Pourtant, que soient les dieux ou les mystiques, les adorateurs de Shiva, les musiciens célestes, les ermites de silence, les cheikhs, les devins musulmans (peers) ou encore les leaders, tous ont du quitter chacun son tour;
Tous les autres qui attendent également doivent partir. [3]
A leur tour sont partis les sultans, les khans, les rois, et les émirs.
Apres un ou deux moments, nous devons nous en aller;
O mon cœur, tu dois comprendre que toi aussi parviendra là. [4]
Nanak prie: Le Verbe révèle ceci, mais bien rares sont ceux qui saisissent,
Que le Seigneur se répand tout aussi bien la terre, l'eau ou l'espace absolu [5]
II est Allah, incompréhensible, insondable, le maître de la nature, le Créateur, le miséricordieux.
L 'ensemble du monde va et vient, seul qui est permanent est le Seigneur de la compassion. [6]
Permanent est Celui donc le destin n'est pas assigné sur la font.
Les cieux et la terre s'en iront, mais seul l'Etre unique est permanent.[7]
Le jour et le soleil s’en iront ; la nuit et la lune s’en iront ; ainsi que les myriades d'étoiles, s'évanouiront.
Lui unique est permanent - Nanak parle là de la Vérité. [8 – 17] 17 hymnes en 8 stances du premier Guru.
next
|
|
|